(ਰਛਪਾਲ ਸਿੰਘ ਬਟਾਲਾ ) ਬਟਾਲਾ ਵਿਖੇ ਅੱਜ ਮਜਦੂਰ ਟਰੇਡ ਯੂਨੀਅਨ ਆਫ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਵਰਕਰਾਂ ਵੱਲੋ ਇਕ ਰੋਸ ਪ੍ਰਦਰਸ਼ਨ ਚੋਣ ਲੜ ਰਹੇ ਉਮੀਦਵਾਰਾਂ ਖਿਲਾਫ ਜਿਲ੍ਹਾ ਆਗੂ ਕਾਮਰੇਡ ਕਪਤਾਨ ਸਖਦੇਵ ਸਿੰਘ ਦੀ ਅਗਵਾਈ ਹੇਠ ਕੀਤਾ ਤੇ ਜੰਮਕੇ ਨਾਅਰੇਬਾਜ਼ੀ ਚੋਣ ਲੜ ਰਹੇ ਉਮੀਦਵਾਰਾ ਖਿਲਾਫ ਕੀਤੀ ਜਿਸ ਨੂੰ ਸਬੋਧਨ ਕਰਦਿਆਂ ਜਿਲ੍ਹਾ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਦੇਸ ਅਤੇ ਪੰਜਾਬ ਦੇ ਹਾਲਾਤ ਇਹਨਾ ਚੋਰਾਂ ਅਤੇ ਲੁਟੇਰੀਆਂ ਪਾਰਟੀਆਂ ਨੇ ਕਰ ਛੱਡੇ ਹਨ ਕਿ ਇਹ ਲੁਟੇਰੀਅਾ ਪਾਰਟੀਆਂ ਤੋ ਲੋਕ ਕਿਨਾਰਾ ਕਰਕੇ ਇਹਨਾ ਦਾ ਬਾਈਕਾਟ ਕਰ ਰਹੇ ਹਨ ਤੇ ਵੋਟ ਨਾ ਪਾਉਣ ਦੀ ਅਪੀਲ ਕਰ ਰਹੇ ਹਨ ਕਿਉਕਿ ਇਹ ਸਭ ਕਾਂਗਰਸੀ ਆਕਾਲੀ ਬੀਜੇਪੀ ਤੇ ਹੋਰ ਰਾਜਨੀਤਕ ਪਾਰਟੀ ਨੇ ਦੇਸ਼ ਦਾ ਬੇੜਾ ਗਰਕ ਕਰ ਛੱਡਿਆ ਹੈ ਤੇ ਲੋਕ ਆਪਣੇ ਮੁਹੱਲੇ ਪਿੰਡਾਂ ਕਸਬਿਆਂ ਵਿਚ ਇਹਨਾ ਝੂਠੇ ਲੁਟੇਰੇ ਉਮੀਦਵਾਰਾਂ ਨੂੰ ਬੋਰਡ ਲਾ ਕੇ ਆਪਣੇ ਪਿੰਡਾ ਮੱਹਲਿਆ ਵਿਚ ਰੁਕ ਰਹੇ ਹਨ ਪਰ ਪੰਜਾਬ ਵਿਚ ਦਿਸ਼ਾ ਇਹੋ ਜਿਹੀ ਹੋਈ ਹੈ ਕਿ ਜੇ ਕਿਸੇ ਰਾਜਨੀਤਿਕ ਪਾਰਟੀ ਦੇ ਲੀਡਰ ਨੂੰ ਉਸ ਦੀ ਪਰਾਟੀ ਟਿਕਟ ਨਹੀ ਦੇ ਰਹੀ ਤੇ ਦੂਜੀ ਪਰਾਟੀ ਵਿਚ ਚਲੇ ਜਾਂਦੇ ਹਨ ਇਥੇ ਬਸ ਨਹੀ ਕੁਰਸੀ ਖਾਤਰ ਭਰਾ ਭਰਾ ਲੜ ਰਹੇ ਹਨ ਪਰ ਸਮਾ ਆਉਣ ਤੇ ਲੋਕ ਵੀ ਸਮਝ ਜਾਣਗੇ ਕਿ ਜਿਥੇ ਇਹ ਪੰਜ ਸਾਲ ਲੁੱਟ ਕਰਕੇ ਉਹਨਾ ਦੇ ਨਹੀ ਬਣੇ ਭਰਾ ਭਰਾ ਲੜ ਰਹੇ ਹਨ ਕਈ ਉਮੀਦਵਾਰਾਂ ਨੂੰ ਜਿਥੋ ਹਾਰ ਜਾਪਦੀ ਹੈ ਉਹ ਹਲਕਾ ਛੱਡ ਕੇ ਭੱਜ ਰਹੇ ਹਨ ਅਸੀ ਅੱਜ ਹਰ ਪੰਜਾਬ ਦੇ ਅਣਖੀ ਲੋਕਾਂ ਨੂੰ ਇਹਨਾ ਬਾਜਵਿਆਂ ਰੰਧਾਵਾ ਸੇਖਡ਼ੀਆਂ ਦਾ ਤੇ ਹਰ ਕਾਂਗਰਸੀ ਆਕਾਲੀ ਬੀਜੇਪੀ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਦਾ ਐਲਾਨ ਕਰਦੇ ਹਾ ਤੇ ਇਹ ਅਪੀਲ ਕਰਦੇ ਹਾਂ ਕਿ ਚੰਨੀ ਸਰਕਾਰ ਮੋਦੀ ਸਰਕਾਰ ਕੇਜਰੀਵਾਲ ਸਾਹਿਬ ਸਭ ਫੇਲ ਹਨ ਇਸ ਲਈ ਇਹਨਾ ਤੋ ਪੰਜ ਸਾਲ ਦਾ ਹਿਸਾਬ ਮੰਗਣ ਲੋਕਾਂ ਨਾਲ ਉਹਨਾ ਕਿਹਾ ਕਿ ਮਜਦੂਰ ਕਿਸਾਨ 31 ਤਰੀਕ ਨੂੰ ਡੀ ਸੀ ਦਫਤਰਾਂ ਅੱਗੇ ਵਿਸ਼ਵਾਸਘਾਤ ਦਿਨ ਰੋਸ ਪ੍ਰਦਰਸ਼ਨ ਕਰਨ ਦਾ ਸਯੁੰਕਤ ਕਿਸਾਨ ਮਜਦੂਰ ਮੋਰਚਾ ਤੇ ਯੂਨੀਅਨ ਨੇ ਸੱਦਾ ਦਿੱਤਾ ਹੈ ਸਭ ਆਪਣੇ ਆਪਣੇ ਹੈੱਡਕੁਆਰਟਰਾਂ ਡੀ ਸੀ ਦਫਤਰਾਂ ਅੱਗੇ ਪੁਤਲੇ ਫੂਕਣ ਇਸ ਵਿੱਚ ਮੌਜੂਦ ਸਾਥੀ ਹਰਜੀਤ ਕੌਰ ਕਲਵਿੰਦਰ ਸਿੰਘ ਪਭਜੋਤ ਸਿੰਘ ਸਰਬਜੀਤ ਜਸਬੀਰ ਪਲਵਿੰਦਰ ਕੌਰ ਭੁੱਲਰ ਜੀਤਾ ਦਿਆਲ ਸਤਨਾਮ ਸਿੰਘ ਸੁਖਜਿੰਦਰ ਸਿੰਘ ਤਲਵੰਡੀ ਲਾਲ ਸਿੰਘ ਸੁਨੀਤਾ ਅਵਤਾਰ ਸਿੰਘ ਆਦਿ ਮੈਬਰਾਂ ਸਬੋਧਨ ਕੀਤਾ