ਗੱਠਜੋੜ ਸਰਕਾਰ ਬਣਨ ਉਪਰੰਤ ਭ੍ਰਿਸ਼ਟਾਚਾਰ ਤੇ ਨਸ਼ਿਆਂ ਦਾ ਕੀਤਾ ਜਾਵੇਗਾ ਖ਼ਾਤਮਾ – ਬਲਾਲੋੰ
ਸੁਖਰਾਜ ਸਿੰਘ ਸਾਥੀਆਂ ਸਮੇਤ ਅਕਾਲੀ ਦਲ ਚ ਹੋਏ ਸ਼ਾਮਲ
ਫਗਵਾੜਾ 6 ਫ਼ਰਵਰੀ ( ਰੀਤ ਪ੍ਰੀਤ ਪਾਲ ਸਿੰਘ ) ਬਸਪਾ – ਸ਼੍ਰੋਮਣੀ ਅਕਾਲੀ ਦਲ ਬਾਦਲ ਗੱਠਜੋੜ ਦੇ ਸਾਂਝੇ ਉਮੀਦਵਾਰ ਸ ਜਸਵੀਰ ਸਿੰਘ ਗੜ੍ਹੀ ਨੂੰ ਇਤਿਹਾਸਕ ਲੀਡ ਨਾਲ ਜਿਤਾਉਣ ਲਈ ਇਕ ਵਿਸ਼ੇਸ਼ ਮੀਟਿੰਗ ਵਾਰਡ 24 ਅਧੀਨ ਆਉਂਦੇ ਮੁਹੱਲਾ ਫਰੈਂਡਜ਼ ਕਾਲੋਨੀ ਵਿਖੇ ਸ਼ਿੰਗਾਰਾ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸਰਵਣ ਸਿੰਘ ਕੁਲਾਰ, ਬਸਪਾ ਦੇ ਸੂਬਾ ਜਨਰਲ ਸਕੱਤਰ ਮਾਸਟਰ ਹਰਭਜਨ ਸਿੰਘ ਬਲਾਲੋਂ, ਠੇਕੇਦਾਰ ਬਲਜਿੰਦਰ ਸਿੰਘ ਸਾਬਕਾ ਕੌਂਸਲਰ, ਹਰਵਿੰਦਰ ਸਿੰਘ ਲਵਲੀ ਵਾਲੀਆ, ਬਲਜੀਤ ਸਿੰਘ ਬੱਬੂ, ਜਤਿੰਦਰ ਸਿੰਘ ਪਲਾਹੀ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਕੁਲਾਰ ਨੇ ਫਗਵਾੜਾ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲੈ ਜਾਣ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਗੱਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੂੰ ਜਿਤਾਉਣਾ ਜ਼ਰੂਰੀ ਹੈ ਤਾਂ ਜੋ ਪੰਜਾਬ ਅੰਦਰ ਅਕਾਲੀ- ਬਸਪਾ ਗੱਠਜੋੜ ਦੀ ਸਰਕਾਰ ਬਣ ਸਕੇ। ਸਰਦਾਰ ਕੁਲਾਰ ਨੇ ਕਿਹਾ ਕਿ ਸ ਸੁਖਬੀਰ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਦਿਆਂ ਹੀ ਬੰਦ ਪਈਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ ਅਤੇ ਕੱਟੇ ਹੋਏ ਨੀਲੇ ਕਾਰਡ ਅਤੇ ਪੈਨਸ਼ਨਾਂ ਬਹਾਲ ਕੀਤੀਆਂ ਜਾਣਗੀਆਂ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਮਾ ਹਰਭਜਨ ਸਿੰਘ ਬਲਾਲੋਂ ਨੇ ਕਿਹਾ ਕਿ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ, ਫਗਵਾੜਾ ਦੇ ਸਮੁੱਚੇ ਵਿਕਾਸ ਅਤਿ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਲਈ ਜਸਵੀਰ ਸਿੰਘ ਗੜ੍ਹੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 20 ਫ਼ਰਵਰੀ ਨੂੰ ਆਪਣੀਆਂ ਆਪਣੇ ਰਿਸ਼ਤੇਦਾਰਾਂ ਦੀ ਇੱਕ ਇੱਕ ਬੋਟ ਹਾਥੀ ਵਾਲਾ ਬਟਨ ਦਬਾ ਕੇ ਗੜ੍ਹੀ ਸਾਹਿਬ ਨੂੰ ਕਾਮਯਾਬ ਬਣਾਓ।ਇਸ ਮੌਕੇ ਅਕਾਲੀ ਆਗੂ ਸ਼ਿੰਗਾਰਾ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਉਹ ਫਰੈਂਡਜ ਕਾਲੋਨੀ ਤੋਂ ਜਸਵੀਰ ਸਿੰਘ ਗੜ੍ਹੀ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੂੰ ਭਾਰੀ ਬਲ ਮਿਲਿਆ ਜਦੋਂ ਸੁਖਰਾਜ ਸਿੰਘ ਨੇ ਸਾਥੀਆਂ ਸਮੇਤ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸੁਖਦੇਵ ਸਿੰਘ ਸੰਧੂ, ਮੋਹਣ ਸਿੰਘ ਗੋਸਲ, ਸਿਮਰਨ ਸਿੰਘ, ਓਮ ਪ੍ਰਕਾਸ਼,ਕੰਵਲਪਾਲ ਸਿੰਘ, ਬਲਦੇਵ ਸਿੰਘ,ਮਦਨ ਲਾਲ, ਸਤਨਾਮ ਸਿੰਘ,ਸਵਰਨ ਸਿੰਘ ਭੱਟੀ, ਜੋਗਿੰਦਰ ਪਾਲ, ਰਾਜ ਕੁਮਾਰ, ਜਸਵੀਰ ਸਿੰਘ ਬੰਗਾ, ਦਲਜੀਤ ਸਿੰਘ ਆਦਿ ਹਾਜ਼ਰ ਸਨ।