
ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਕਸਬਾ ਡੇਰਾ ਬਾਬਾ ਨਾਨਕ ਵਿਖੇ ਚੋਣ ਦਫ਼ਤਰ ਖੋਲਿਆ ਗਿਆ ,ਜਿਸ ਦਾ ਉਦਘਾਟਨ ਭਾਰਤੀ ਜਨਤਾ ਪਾਰਟੀ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਸ:ਕੁਲਦੀਪ ਸਿੰਘ ਕਾਹਲੋਂ ,ਮੰਡਲ ਪ੍ਰਧਾਨ ਰਾਜੂ ਪੰਡਿਤ ,ਕਪਤਾਨ ਅਮਨਦੀਪ ਸਿੰਘ ਭੱਟੀ ਨੇ ਸਾਝੇ ਤੋਰ ਤੇ ਰਿਬਨ ਕੱਟ ਕੇ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਕਾਹਲੋਂ ਨੇ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਡੇਰਾ ਬਾਬਾ ਨਾਨਕ ਚ ਮੰਡਲ ਪ੍ਧਾਨ ਰਾਜੂ ਪੰਡਿਤ,ਅਮਨਦੀਪ ਸਿੰਘ ਭੱਟੀ ਦੀ ਹਾਜ਼ਰੀ ਚ ਅੱਜ ਡੇਰਾ ਬਾਬਾ ਨਾਨਕ ਵਿਖੇ ਚੋਣ ਦਫ਼ਤਰ ਖੋਲ੍ਹਿਆ ਗਿਆ ਹੈ ।ਉਨ੍ਹਾਂ ਆਖਿਆ ਕਿ ਬੀ.ਜੇ.ਪੀ.ਵੱਲੋ ਭਾਰਤ ਅਤੇ ਪੰਜਾਬ ਦੇ ਵੱਖ ਵੱਖ ਪਿੰਡਾਂ ਚ ਕਰਵਾਏ ਗਏ ਵਿਕਾਸ ਕਾਰਜਾ ਸਦਕਾ ਬੀ.ਜੇ.ਪੀ. ਪਾਰਟੀ ਹਲਕਾ ਡੇਰਾ ਬਾਬਾ ਨਾਨਕ ਚ 2022 ਦੀਆਂ ਚੋਣਾ ਲੜਨ ਜਾ ਰਹੀ ਹੈ ਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਆਪਣੀ ਸੀਟ ਜਿੱਤ ਕੇ ਬੀਜੇਪੀ ਦੀ ਝੋਲੀ ਪਾਵੇਗੀ ।ਉਨਾ ਕਿਹਾ ਕਿ ਮੋਦੀ ਸਰਕਾਰ ਵੱਲੋ ਡੇਰਾ ਬਾਬਾ ਨਾਨਕ ਦੇ ਲੋਕਾ ਦੇ ਕੱਚੇ ਮਕਾਨਾ ਲਈ ਜੋ ਪੇਸੈ ਭੇਜੇ ਗਏ ਸਨ ਉਹ ਨਗਰ ਕੌਸਲ ਵੱਲੋ ਵਾਪਸ ਭੇਜ ਦਿੱਤੇ ਗਏ ਸਨ ਸਰਕਾਰ ਆਉਣ ਤੇ ਉਹ ਪੇਸੈ ਵਾਪਿਸ ਲਿਆ ਕੇ ਲੋਕਾ ਦੇ ਖਾਤਿਆਂ ਵਿੱਚ ਪਾਏ ਜਾਣਗੇ । ਇਸ ਮੌਕੇ ਡੇਰਾ ਬਾਬਾ ਨਾਨਕ ਮੰਡਲ ਪ੍ਰਧਾਨ ਰਾਜੂ ਪੰਡਿਤ,ਕਵਲਜੀਤ ਸਿੰਘ ਪੱਡਾ ਭਿਖਾਰੀਵਾਲ , ਕਪਤਾਨ ਅਮਨਦੀਪ ਸਿੰਘ ਭੱਟੀ,ਐਡਵੋਕੇਟ ਪਲਵਿੰਦਰ ਸਿੰਘ ਸ਼ਕਰੀ, ਗੁਰਮੀਤ ਸਿੰਘ ਗੋਗੀ ਰੰਧਾਵਾ, ਅਨਿਲ ਡੋਗਰਾ, ਭੁਪਿੰਦਰ ਸਿੰਘ,ਐਸ ਐਸ ਖੰਨਾ, ਸੁਰਿੰਦਰ ਮੱਟੂ,ਵਿਜੇ ਮੱਟੂ, ਸੁਖਜਿੰਦਰ ਸਿੰਘ ਸਹਾਰੀ,ਪਰਮਿੰਦਰ ਸਿੰਘ,ਲਵਪ੍ਰੀਤ ਸਿੰਘ, ਕੁਲਜੀਤ ਸਿੰਘ, ਅੰਗਰੇਜ ਸਿੰਘ ਅਤੇ ਹੋਰ ਬੀਜੇਪੀ ਦੇ ਵਰਕਰ ਹਾਜ਼ਰ ਸਨ।