Punjab Assembly Elections 2022: ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly Elections 2022) ਨੂੰ ਲੈ ਕੇ ਸਿਆਸੀ ਪਾਰਟਿਆਂ ਲਗਾਤਾਰ ਚੋਣ ਪ੍ਰਚਾਰ ਕਰ ਰਹਿਆਂ ਹਨ। ਇਸ ਗੱਲ ਤੋਂ ਤੁਸੀ ਜਾਣੂ ਹੋਵੋਗੇ ਕਿ ਪੰਜਾਬ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੱਲੋਂ ਵੀ ਰੈਲੀਆਂ ਨੂੰ ਸੰਬੋਧਨ ਕਰਨ ਲਈ ਆਉਣਾ ਸੀ। ਹਾਲਾਂਕਿ ਉਨ੍ਹਾਂ ਦੀ ਵਰਚੁਅਲ ਰੈਲੀ ਰੱਦ ਹੋ ਗਈ। ਪਰ ਪ੍ਰਧਾਨਮੰਤਰੀ ਮੋਦੀ ਤੋਂ ਪਹਿਲਾਂ ਪੰਜਾਬ ਚ ਪ੍ਰਿਯੰਕਾ ਗਾਂਧੀ ਐਂਟਰੀ ਕਰਨ ਲਈ ਤਿਆਰ ਹੈ।
ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਵੱਲੋਂ ਪ੍ਰਿਯੰਕਾ ਗਾਂਧੀ ਪੰਜਾਬ ਚ ਰੈਲੀਆਂ ਨੂੰ ਸੰਵੋਧਨ ਕਰਨ ਲਈ ਆਵੇਗੀ। ਜਿਨ੍ਹਾਂ ਵੱਲੋਂ 13 ਫਰਵਰੀ ਨੂੰ ਧੂਰੀ ਅਤੇ ਡੇਰਾਬਸੀ ਤੋਂ ਇਲਾਵਾ ਕੋਟਕਪੂਰਾ ਵਿੱਚ ਚੋਣ ਪ੍ਰਚਾਰ ਕਰਨਗੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦੀ ਇਸ ਫੇਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਕਾਂਗਰਸ ਨੇ ਇਸ ਰੈਲੀ ਨੂੰ ਲੈ ਕੇ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਗਾਂਧੀ ਤੋਂ ਪਹਿਲਾ ਰਾਹੁਲ ਗਾਂਧੀ ਨੇ 2 ਵਾਰ ਫਿਜ਼ੀਕਲ ਰੈਲੀ ਕੀਤੀ ਸੀ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਵੀ ਇਕ ਵਾਰ ਵਰਚੁਅਲ ਰੈਲੀ ਕਰਨ ਤੋਂ ਬਾਅਦ ਪੰਜਾਬ ਆ ਰਹੇ ਹਨ। ਇਸ ਦੇ ਤਹਿਤ ਭਾਜਪਾ ਵੱਲੋਂ ਮੋਦੀ ਦੀ ਰੈਲੀ ਲਈ 14 ਤੋਂ 17 ਤਾਰੀਖ਼ ਤੱਕ ਜਲੰਧਰ, ਪਠਾਨਕੋਟ ਅਤੇ ਅਬੋਹਰ ਦਾ ਸ਼ਡਿਊਲ ਫਾਈਨਲ ਕੀਤਾ ਗਿਆ ਹੈ। ਉਚਿਤ ਗੱਲ ਹੈ ਕਿ ਚੋਣ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਬੀਰ ਬਾਦਲ, ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਦਿੱਗਜ਼ ਨੇਤਾਵਾਂ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਇਸਦੇ ਇਲਾਵਾ ਪੰਜਾਬ ਚ ਬਸਪਾ ਮੁੱਖ ਮਾਇਆਵਤੀ ਵੀ ਹਾਲ ਹੀ ‘ਚ ਰੈਲੀ ਕਰਕੇ ਗਏ ਹਨ।
ਜ਼ਿਕਰਯੋਗ ਹੈ ਕਿ 20 ਫਰਵਰੀ ਨੂੰ ਪੰਜਾਬ ‘ਚ ਵੋਟਾਂ ਦੀ ਪ੍ਰਕੀਰਿਆ ਸ਼ੂਰੁ ਹੋ ਜਾਵੇਗੀ। ਜਿਸਦੇ ਨਤੀਜੇ 10 ਮਾਰਚ ਨੂੰ ਘੋਸ਼ਿਤ ਕੀਤੇ ਜਾਣਗੇ। ਇਸ ਵਿਚਕਾਰ ਸਿਆਸਤਦਾਨ ਲਗਾਤਾਰ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਵਿੱਚ ਜੁੱਟੇ ਹੋਏ ਹਨ। ਦੱਸ ਦਈਏ ਕਿ ਪੰਜਾਬ ਦੇ ਇਲਾਵਾ ਉੱਤਰਾਖੰਡ, ਗੋਆ, ਮਨੀਪੁਰ, ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚ ਵੀ ਹਲਚਲ ਮਚੀ ਹੋਈ ਹੈ। ਜਿੱਥੇ ਕਿ ਚੋਣ ਪ੍ਰਕੀਰਿਆ ਲਈ ਅਲੱਗ-ਅਲੱਗ ਦਿਨ ਤੇ ਸਮਾਂ ਨਿਰਧਾਰਤ ਕੀਤੇ ਗਏ ਹਨ। ਇਸ ਵਾਰ ਕਿਸ ਦੀ ਸਰਕਾਰ ਦਾ ਬੋਲਬਾਲਾ ਹੋਵੇਗਾ ਇਹ ਦੇਖਣਾ ਬੇਹੱਦ ਮਜ਼ੇਦਾਰ ਰਹਿਗਾ। ਇਨ੍ਹਾਂ ਰਾਜਾਂ ‘ਚ ਵਿਧਾਨ ਸਭਾ ਚੋਣਾਂ ਅਜਿਹੇ ਸਮੇਂ ‘ਚ ਹੋਣ ਜਾ ਰਹੀਆਂ ਹਨ ਜਦੋਂ ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਉਛਾਲ ਆਇਆ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਪਹਿਲਾ ਇਸ ਮੁੱਦੇ ‘ਤੇ ਚਰਚਾ ਕੀਤੀ ਸੀ, ਜਿਸ ਵਿਚ ਕੋਵਿਡ ਦੀ ਮੌਜੂਦਾ ਸਥਿਤੀ ਅਤੇ ਇਸ ਨਾਲ ਨਜਿੱਠਣ ਦੇ ਉਪਾਵਾਂ ‘ਤੇ ਚਰਚਾ ਕੀਤੀ ਗਈ। ਵਿਧਾਨਸਭਾ ਚੋਣਾ ਦੇ ਦੌਰਾਨ ਕੋਰੋਨਾਂ ਦਿਸ਼ਾ-ਨਿਰਦੇਸ਼ਾ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟਿਂਗ ਦੀ ਪ੍ਰਕੀਰਿਆ ਪੂਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।