ਫਤਹਿਗੜ੍ਹ ਚੂੜੀਆਂ (ਮਨਜੀਤ ਸਿੰਘ ਤਲਵੰਡੀ ) ਹਲਕਾ ਫਤਿਹਗਡ਼੍ਹ ਚੂਡ਼ੀਆਂ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਭਰਥ ਵਿਖੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਇਕ ਮੀਟਿੰਗ ਸਰਦਾਰ ਭਗਵਾਨ ਸਿੰਘ ਜੀ ਦੇ ਗ੍ਰਹਿ ਵਿਖੇ ਕੀਤੀ ਗਈ ਦੇਖਦੇ ਹੀ ਦੇਖਦੇ ਇਹ ਮੀਟਿੰਗ ਇਕ ਵਿਸ਼ਾਲ ਰੈਲੀ ਦਾ ਰੂਪ ਧਾਰ ਗਈ l ਮੰਚ ਦਾ ਸੰਚਾਲਨ ਕਰਦੇ ਹੋਏ ਚੇਅਰਮੈਨ ਸਰਦਾਰ ਬਲਵਿੰਦਰ ਸਿੰਘ ਕੋਟਲਾਬਾਮਾ ਨੇ ਕਾਂਗਰਸ ਦੁਆਰਾ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ l
ਬਾਅਦ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਮੰਚ ਤੋਂ ਲੋਕਾਂ ਨੂੰ ਸੰਚਾਲਨ ਕੀਤਾ ਅਤੇ ਆਪਣੇ ਹੱਕ ਵਿੱਚ ਵੋਟ ਮੰਗੇ ਅਤੇ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਕਾਂਗਰਸ ਨੇ ਪੰਜਾਬ ਦਾ ਵਿਕਾਸ ਕੀਤਾ ਹੈ ਜੇਕਰ ਸਾਡੀ ਸਰਕਾਰ ਫਿਰ ਬਣਦੀ ਹੈ ਤਾਂ ਬਾਕੀ ਰਹਿੰਦੇ ਕੰਮ ਵੀ ਇਸੇ ਤਰ੍ਹਾਂ ਹੀ ਕੀਤੇ ਜਾਣਗੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ l ਇਸ ਮੌਕੇ ਭਗਵਾਨ ਸਿੰਘ ਦੇ ਨਾਲ ਕਰਨੈਲ ਸਿੰਘ ਸਰਪੰਚ ਕੋਠੇ ਬਲਵਿੰਦਰ ਸਿੰਘ ਸਰਪੰਚ ਅਲੀਵਾਲ ਕੁਲਬੀਰ ਸਿੰਘ ਮੈਂਬਰ ਪੰਚਾਇਤ ਰਮੇਸ਼ ਸਿੰਘ ਮੈਂਬਰ ਪੰਚਾਇਤ ਗੁਰਪ੍ਰੀਤ ਸਿੰਘ ਗੋਪੀ ਆਲੀਵਾਲ ਸਵਰਨ ਸਿੰਘ ਤਲਵੰਡੀ ਭਰਥ ਡਾਕੀਆ ਕੁਲਦੀਪ ਸਿੰਘ ਬੱਲੋਵਾਲ ਸਰਪੰਚ ਹਰਜੀਤ ਸਿੰਘ ਰਿਆਲੀ ਕਲਾਂ ਸਰਦਾਰ ਬਲਵੰਤ ਸਿੰਘ ਤਲਵੰਡੀ ਭਰਥ ਆਦਿ ਸਿਰਕੱਢ ਕਾਂਗਰਸੀ ਵਰਕਰ ਹਾਜ਼ਰ ਸਨ