ਸਿੰਘ ਕਾਹਲੋ ਦੇ ਹੱਕ ‘ਚ ਭਰਵੀ ਮੀਟਿੰਗ ਸਰਕਾਰ ਬਣਨ ਤੇ ਕ੍ਰਿਸਚਨ ਭਾਈਚਾਰੇ ਨੂੰ ਦੇਵਾਂਗੇ ਸਾਰੀਆ ਸਹੂਲਤਾ ਤੇ ਸਰਕਾਰ ਵਿੱਚ ਨੁਮਾਇਦਗੀਆਂ – ਕਾਹਲੋ————
ਡੇਰਾ ਬਾਬਾ ਨਾਨਕ- (ਵਿਨੋਦ ਸੋਨੀ) -ਕਸਬਾ ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਪੱਖੋਕੇ ਟਾਹਲੀ ਸਾਹਿਬ ‘ਚ ਸਾਬਕਾ ਮੈਬਰ ਘੱਟ ਗਿਣਤੀ ਕਮਿਸ਼ਨ (ਪੰਜਾਬ ) ਯਕੂਬ ਮਸੀਹ ਅਤੇ ਅਨਵਰ ਮਸੀਹ ਵੱਲੋ ਆਪਣੇ ਗ੍ਰਹਿ ਵਿਖੇ ਹਲਕਾ ਡੇਰਾ ਬਾਬਾ ਨਾਨਕ ਤੋ ਸ਼ੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ: ਰਵੀਕਰਨ ਸਿੰਘ ਕਾਹਲੋ ਦੇ ਹੱਕ ਵਿੱਚ ਇੱਕ ਭਰਵੀ ਮੀਟਿੰਗ ਕਰਵਾਈ ਗਈ । ਇਸ ਮੀਟਿੰਗ ਵਿੱਚ ਕ੍ਰਿਰਚਨ ਭਾਈਚਾਰੇ ਤੋ ਇਲਾਵਾ ਪਿੰਡ ਦੇ ਸਮੂਹ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜਰ ਹੋਏ ।ਇਸ ਮੋਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਸ: ਰਵੀਕਰਨ ਸਿੰਘ ਕਾਹਲੋ ਨੇ ਕਿਹਾ ਕਿ ਜਦੋ ਵੀ ਪੰਜਾਬ ਵਿੱਚ ਸ਼ੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣੀ ਤਾ ਕ੍ਰਿਸਚਨ ਭਾਈਚਾਰੇ ਨੂੰ ਉਸ ਵਿੱਚ ਨੁਮਾਇਦਗੀਆ ਦਿੱਤੀਆ ਗਈਆ ਤੇ ਹਰੇਕ ਤਰਾ ਦੀਆ ਸਹੂਲਤਾ ਵੀ ਦਿੱਤੀਆ ਗਈਆ ।ਉਨਾ ਕਿਹਾ ਕਿ ਪੰਜਾਬ ਵਿੱਚ ਹੁਣ ਵੀ ਸ਼ੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੀ ਸਰਕਾਰ ਬਣਨ ਜਾ ਰਹੀ ਹੈ ,ਸਰਕਾਰ ਬਣਨ ਤੇ ਸਰਕਾਰ ਵਿੱਚ ਕ੍ਰਿਰਚਨ ਭਾਈਚਾਰੇ ਨੂੰ ਸਾਰੀਆ ਸਹੁਲਤਾ ਤੇ ਨੁਮਾਇਦਗੀਆ ਦੇ ਕੇ ਨਵਾਜਿਆ ਜਾਵੇਗਾ । ਇਸ ਮੋਕੇ ਉਨਾ ਲੋਕਾ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਆਪਣੀਆ ਕੀਮਤੀ ਵੋਟਾ ਤੱਕੜੀ ਵਾਲੇ ਨਿਸ਼ਾਨ ਤੇ ਪਾਉਣ ਤੇ ਮੈਨੂੰ ਕਾਮਯਾਬ ਕਰਨ । ਇਸ ਮੌਕੇ ਯਕੂਬ ਮਸੀਹ ਤੇ ਅਨਵਰ ਮਸੀਹ ਨੇ ਰਵੀਕਰਨ ਸਿੰਘ ਕਾਹਲੋ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਪਿੰਡ ਦੀ ਇੱਕ ਇੱਕ ਵੋਟ ਤੱਕੜੀ ਦੇ ਨਿਸ਼ਾਨ ਤੇ ਪਾ ਕੇ ਉਨਾ ਨੂੰ ਕਾਮਯਾਬ ਕੀਤਾ ਜਾਵੇਗਾ।ਇਸ ਮੋਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ , ਚੇਅਰਮੈਨ ਮਨਮੋਹਨ ਸਿੰਘ ਪੱਖੋਕੇ ,ਮੁਸ਼ਤਾਕ ਮਸੀਹ ਰਾਣਾ,ਬੀਬੀ ਕਲਾਰਾ ,ਸਾਬਕਾ ਸਰਪੰਚ ਕੁਲਵੰਤ ਸਿੰਘ ,ਜੁਗਰਾਜ ਸਿੰਘ ਰੰਧਾਵਾ , ਮਾਸਟਰ ਸਤਨਾਮ ਸਿੰਘ,ਜਾਰਜ ਮਸੀਹ,ਰੋਸ਼ਨ ਮਸੀਹ,ਵਰਖਾ ਸਿੰਘ ,ਅਜੀਤ ਸਿੰਘ ਨਿਹੰਗ ,ਅਗਰੇਜ ਸਿੰਘ ,ਮੱਖਣ ਸਿੰਘ ,ਸ਼ਿਗਾਰਾ ਸਿੰਘ ,ਜਗੀਰ ਸਿੰਘ ,ਮੈਬਰ ਜੀਨਸ,ਮੇਵਾ ਸਿੰਘ ,ਧਰਮਪਾਲ ਸਿੰਘ , ਅਸ਼ੋਕ ਕੁਮਾਰ ਕਾਮਰੇਡ , ਰਾਮ ਲਾਲ ਸ਼ਰਮਾ , ਰਿੰਕੂ ਮਰਵਾਹਾ ,ਰਜਤ ਮਰਵਾਹਾ,ਕਾਮਰੇਡ ਕਾਲਾ ਸਿੰਘ ,ਬਗੀਚਾ ਸਿੰਘ , ਕਰਤਾਰ ਸਿੰਘ , ਆਦਿ ਹਾਜ਼ਰ ਸਨ ।