ਡੇਰਾ ਬਾਬਾ ਨਾਨਕ (ਵਿਨੋਦ ਸੋਨੀ)ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਗਹਿਰਾ ਝਟਕਾ ਲੱਗਾ ਜਦੋਂ ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਛੋਹਣ ਦੇ ਕਈ ਪਰਿਵਾਰਾਂ ਨੇ ਕਾਂਗਰਸ ਛੱਡ ਅਕਾਲੀ ਦਲ ਦੀ ਅਗਵਾਈ ਕਬੂਲੀ ਇਨ੍ਹਾਂ ਸਾਰੇ ਪਰਿਵਾਰਾ ਨੂੰ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੇ ਸਿਰਪਾਓ ਦੇ ਕੇ ਜੀ ਆਇਆ ਆਖਿਆ ।ਉਨਾ ਕਿਹਾ ਕਿ ਜਦੋ ਵੀ ਪੰਜਾਬ ਵਿੱਚ ਸ਼ੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣੀ ਤਾ ਕ੍ਰਿਸਚਨ ਭਾਈਚਾਰੇ ਨੂੰ ਉਸ ਵਿੱਚ ਨੁਮਾਇਦਗੀਆ ਦਿੱਤੀਆ ਗਈਆ ਤੇ ਹਰੇਕ ਤਰਾ ਦੀਆ ਸਹੂਲਤਾ ਵੀ ਦਿੱਤੀਆ ਗਈਆ ।ਉਨਾ ਕਿਹਾ ਕਿ ਸਮਾ ਆਉਣ ਇਸ ਨੂੰ ਜਾਰੀ ਰੱਖਿਆ ਜਾਵੇਗਾ ਇਸ ਮੋਕੇ ਮੀਟਿੰਗ ਨੂੰ ਸਬੋਧਨ ਕਰਦਿਆ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਵਰਕਰਾ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ‘ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਣ ਤੇ ਉਨ੍ਹਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ।ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿੱਚ ਠੇਕੇਦਾਰ ਮਾਲਟਿਨ ਮਸੀਹ,ਲਖਵਿੰਦਰ ਮਸੀਹ ,ਮੁਸ਼ਤਾਕ ਮਸੀਹ,ਸੋਨੂੰ ਮਸੀਹ,ਨਰੇਸ਼ ਕੁਮਾਰ,ਸੁਖਬੀਰ ਸਿੰਘ ਬਾਜਵਾ ਇਸ ਮੌਕੇ ਸਨੀ ਮਸੀਹ,ਜੇਮਸ ਮਸੀਹ,ਲਾਡੀ ਮਸੀਹ,ਹੀਰਾ ਸਿੰਘ,ਸੁਖਬੀਰ ਸਿੰਘ ਬੁੱਟਰ,ਬੁੱਧ ਸਿੰਘ, ,ਸ਼ਮਸੇਰ ਸਿੰਘ ਚੋੜਾ ਸਮੇਤ ਆਦਿ ਹਾਜ਼ਰ ਸਨ ।