ਫਗਵਾੜਾ, 15 ਫਰਵਰੀ (ਰੀਤ ਪ੍ਰੀਤ ਪਾਲ ਸਿੰਘ )- ਪਿੰਡ ਚੱਕ ਹਕੀਮ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ 645ਵੇਂ ਪ੍ਰਕਾਸ਼ ਪੁਰਬ ਮੌਕੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ ’ਚ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਨੇ ਹਾਜ਼ਰੀ ਦਰਜ਼ ਕਰਵਾਉਂਦਿਆਂ ਮੱਥਾ ਟੇਕਿਆ। ਸ਼ੋਭਾ ਯਾਤਰਾ ਦੀ ਸ਼ੁਰੂਆਤ ਮੌਕੇ ਹੋਣ ਵਾਲੀ ਅਰਦਾਸ ’ਚ ਸ਼ਾਮਲ ਹੋਣ ਲਈ ਵਿਜੈ ਸਾਂਪਲਾ ਪਿੰਡ ਚੱਕ ਹਕੀਮ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਵਿੰਦਰ ਜੀ ਨੇ ਸਿਰੋਪਾ ਪਾ ਕੇ ਵਿਸ਼ੇਸ ਤੌਰ ’ਤੇ ਸਨਮਾਨ ਵੀ ਕੀਤਾ। ਇਸ ਮੌਕੇ ਸਾਂਪਲਾ ਨੇ ਲੋਕਾਂ ਨੂੰ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਦਰਸ਼ਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਹੁਤ ਸਾਰੇ ਸੰਤ ਮਹਾਪੁਰਸ਼ ਇਸ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ, ਜਿਸ ਵਿਚ 108 ਸੰਤ ਗੋਬਿੰਦਪੁਰ ਤੋਂ ਸੰਤ ਦੇਸਰਾਜ ਜੀ, 108 ਸੰਤ ਸ਼੍ਰੀ ਹੰਸਰਾਜ ਸੱਚਖੰਡ ਪੰਡਰਾ ਤੋਂ ਸੰਤ ਮਹਿੰਦਰ ਪਾਲ ਜੀ ਦੇ ਸਪੁਤਰ ਵੀ ਹਾਜ਼ਰ ਸਨ।
ਸ਼ੋਭਾ ਯਾਤਰਾ ਚੱਕ ਹਕੀਮ ਤੋਂ ਸ਼ੁਰੂ ਹੋ ਕੇ ਮੇਨ ਰੋਡ ਤੋਂ ਹੁੰਦੇ ਹੋਏ ਹਰਗੋਬਿੰਦਪੁਰਾ, ਪੁਰਾਣੀ ਦਾਣਾ ਮੰਡੀ, ਗੁੜ ਮੰਡੀ, ਗਾਂਧੀ ਚੌਕ ਤੇ ਬੰਗਾ ਰੋਡ ਤੇ ਗਊਸ਼ਾਲਾ ਤੋਂ ਹੰੁਦਿਆਂ ਵਾਪਸ ਚੱਕ ਹਕੀਮ ਵਿਚ ਸਮਾਪਤ ਹੋਈ। ਇਸ ਮੌਕੇ ਲੋਕਾਂ ਅਤੇ ਸ਼ਰਧਾਲੂਆਂ ਵੱਲੋਂ ਰੱਸਤੇ ਵਿਚ ਕਈ ਤਰਾਂ ਦੇ ਲੰਗਰ ਦੀ ਸੇਵਾ ਵੀ ਨਿਭਾਈ।