ਫਗਵਾੜਾ, 15 ਫਰਵਰੀ (ਰੀਤ ਪ੍ਰੀਤ ਪਾਲ ਸਿੰਘ )- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਜੈ ਸਾਂਪਲਾ ਵੱਲੋਂ ਮੋਬਾਇਲ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਇਕ ਮੀਟਿੰਗ ਪ੍ਰਧਾਨ ਸੁਨੀਲ ਮਦਾਨ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਜਨਰਲ ਸਕੱਤਰ ਨੀਰਜ ਬੰਸਲ, ਮੰਗਲੇਸ਼ ਬੰਸਲ, ਮੀਤ ਪ੍ਰਧਾਨ ਪਰਮਿੰਦਰ ਸਿੰਘ, ਜਗਦੀਪ ਵਾਲੀਆ, ਨਵਜੋਤ ਸਿੰਘ ਅਰੋੜਾ ਅਤੇ ਰਾਜਵੀਰ ਸਿੰਘ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ’ਤੇ ਮਦਾਨ ਨੇ ਸਾਂਪਲਾ ਨੂੰ ਮੋਬਾਇਲ ਦੁਕਾਨਦਾਰਾਂ ਨੂੰ ਪ੍ਰਸ਼ਾਸਨ ਵੱਲੋਂ ਆਉਣ ਵਾਲੀ ਪਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਐਸੋਸੀਏਸ਼ਨ ਦੇ ਆਹੁਦੇਦਾਰਾਂ ਨੇ ਸਾਂਪਲਾ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਸਰਕਾਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇ, ਤਾਂ ਜੋ ਸ਼ਹਿਰ ਦੇ ਨੌਜਵਾਨ ਹੋਰਨਾਂ ਸ਼ਹਿਰ ਦੀ ਬਜਾਏ ਫਗਵਾੜਾ ’ਚ ਹੀ ਹਹਿ ਕੇ ਆਪਣੀ ਪੜਾਈ ਪੂਰੀ ਕਰ ਸਕਣ, ਉਥੇ ਹੀ ਸਿਹਤ ਸੁਵਿਧਾਵਾਂ ਦੇ ਲਿਹਾਜ ਨਾਲ ਵੀ ਦੂਜੇ ਸ਼ਹਿਰਾਂ ਦੀ ਵੱਲ ਰੁੱਖ ਕਰਨਾ ਪੈਂਦਾ ਹੈ, ਅਜਿਹੇ ਵਿਚ ਸ਼ਹਿਰ ਨੂੰ ਇਕ ਵੱਡੇ ਹਸਪਤਾਲ ਦੀ ਜਰੂਰਤ ਹੈ।
ਇਸ ਮੌਕੇ ’ਤੇ ਮਦਾਨ ਨੇ ਸਾਰੀਆਂ ਦੁਕਾਨਦਾਰਾਂ ਨੂੰ ਦੱਸਿਆ ਕਿ ਵਿਜੈ ਸਾਂਪਲਾ ਕੇਂਦਰ ਵਿਚ ਮੰਤਰੀ, ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਦੇ ਨਾਲ ਕਈ ਵੱਡੇ ਵੱਡੇ ਆਹੁਦਿਆਂ ’ਤੇ ਰਹਿ ਚੁੱਕੇ ਹਨ ਅਤੇ ਸਾਂਪਲਾ ਇਕ ਇਮਾਨਦਾਰ ਆਗੂ ਅਤੇ ਨੇਕ ਦਿਲ ਇਨਸਾਨ ਹਨ। ਉਨਾਂ ਸਾਰੀਆਂ ਦੁਕਾਨਦਾਰਾਂ ਤੋਂ ਅਪੀਲ ਕੀਤੀ ਕਿ ਸਾਨੂੰ ਪੂਰੀ ਤਾਕਤ ਨਾਲ ਸਾਂਪਲਾ ਨੂੰ ਸਮਰਥਨ ਦੇ ਕੇ ਵਿਧਾਨਸਭਾ ਵਿਚ ਭੇਜਣਾ ਚਾਹੀਦਾ ਹੈ।
ਸਾਂਪਲਾ ਨੇ ਸਾਰੀਆਂ ਮੰਗਾਂ ਨੂੰ ਗੌਰ ਨਾਲ ਸੁਣਦਿਆਂ ਉਥੇ ਮੌਜੂਦ ਸਾਰੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਸਰਕਾਰ ਬਨਣ ’ਤੇ ਉਨਾਂ ਦੀ ਸਾਰੀਆਂ ਸਮਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਸਾਂਪਲਾ ਨੇ ਐਸੋਸੀਏਸ਼ਨ ਦੇ ਆਹੁਦੇਦਾਰਾਂ ਨੂੰ ਵਿਸ਼ਵਾਸ ਦਵਾਉਂਦਿਆਂ ਕਿਹਾ ਕਿ ਉਨਾਂ ਦੇ ਘਰ ਦੇ ਦਰਵਾਜੇ ਐਸੋਸੀਏਸ਼ਨ ਦੇ ਲਈ ਹਮੇਸ਼ਾ ਖੁੱਲੇ ਹਨ ਅਤੇ ਉਨਾਂ ਨੂੰ ਆਪਣਾ ਮੋਬਾਇਲ ਨੰਬਰ ਸਾਰੀਆਂ ਨਾਲ ਸਾਂਝਾ ਕੀਤਾ ਅਤੇ ਕਿਹਾ ਕਿ ਜਦੋਂ ਵੀ ਕੋਈ ਦੁਕਾਨਦਾਰ ਉਨਾਂ ਨੂੰ ਆਪਣੇ ਦੁੱਖ ਵਿਚ ਯਾਦ ਕਰੇਗਾ, ਉਹ ਉਸ ਦੇ ਨਾਲ ਪਹਿਲ ਦੇ ਆਧਾਰ ’ਤੇ ਖੜੇ ਰਹਿਣਗੇ ਅਤੇ ਉਨਾਂ ਦੀ ਹਰ ਮੁਸ਼ਕਲ ਦਾ ਹੱਲ ਕਰਣਗੇ। ਇਸ ਮੌਕੇ ਆਹੁਦੇਦਾਰਾਂ ਵੱਲੋਂ ਸਾਂਪਲਾ ਦਾ ਸਿਰੋਪਾ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਅਭਿਰਾਮ ਵਿੱਜ, ਪ੍ਰਿਤੋਸ਼ ਵਿੱਜ,ਗਗਨ ਗੱਗੀ,ਰਾਮ ਨਟਰਾਜ ਮੋਬ.,ਰਿਕੀ ਸਿੰਘ,ਵਧਵਾ ਮੌਬ,ਅਨਿਲ ਚਾਵਲਾ,ਵਰੁਣ ਗਗਨੇਜਾ,ਪਰਮਿੰਦਰ ਸਿੰਘ, ਮਨਜੀਤ, ਸੀ ਕੇ ਚਾਵਲਾ,ਮਿਕੀ ਪੈਰਾਡਾਈਜ਼, ਰਾਏ ਸੇਲਸ,ਵਿਕਰਮ,ਅਸ਼ੀਸ਼,ਅਮਿਸ਼,ਸੋਹਲ,ਸ਼ਯਾਮ,ਸਮੀਰ, ਜੋਆ, ਸ਼ੰਭੂ,ਅਨੂਪ,ਰਿੰਕੂ ਪ੍ਰੀਆ,ਵਰਮਾ ਜੀ,ਸ਼ਿਵ,ਮੌਂਟੀ,ਮੋਨੂੰ, ਢੱਲਾ,ਦੁੱਗਲ,ਚਰਨ ਸਿੰਘ,ਸਮੇਤ ਭਾਰੀ ਗਿਣਤੀ ਵਿਚ ਮੋਬਾਈਲ ਦੁਕਾਨਦਾਰ ਮੌਜੂਦ ਸਨ।