ਮੁਹੱਲਾ ਬਸੰਤ ਨਗਰ, ਪਿੰਡ ਠਕਰਕੀ ਅਤੇ ਪੰਡੋਰੀ ’ਚ ਸਾਂਪਲਾ ਦੇ ਹੱਕ ’ਚ ਨਿੱਤਰੇ ਲੋਕ
ਫਗਵਾੜਾ, 15 ਫਰਵਰੀ (ਰੀਤ ਪ੍ਰੀਤ ਪਾਲ ਸਿੰਘ )- ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਉਮੀਦਵਾਰ ਵਿਜੈ ਸਾਂਪਲਾ ਨੇ ਅੱਜ ਵੱਖ ਵੱਖ ਥਾਈਂ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨਾਂ ਨੂੰ ਲੋਕਾਂ ਦੀ ਭਾਰੀ ਹਮਾਇਤ ਮਿਲੀ। ਲੋਕਾਂ ਨੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨਾਂ ਨੂੰ ਕਾਮਯਾਬ ਬਨਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਇਸ ਦੌਰਾਨ *ਮੁਹੱਲਾ ਬਸੰਤ ਨਗਰ,ਪਿੰਡ ਠੱਕਰਕੀ, ਪਿੰਡ ਪਡੋਰੀ’ ਪਿੰਡ ਸਪਰੋੜ,ਵਿਚ ਮੀਟਿੰਗਾ ਕੀਤੀਆਂ ,
ਇਸ ਮੌਕੇ ਸਾਂਪਲਾ ਨੇ ਆਖਿਆ ਕਿ ਹਲਕਾ ਫਗਵਾੜਾ ’ਚ ਜਦੋਂ-ਜਦੋਂ ਵੀ ਭਾਜਪਾ ਦੀ ਸਰਕਾਰ ਬਣੀ ਉਦੋਂ ਹੀ ਹਲਕੇ ਦਾ ਵਿਕਾਸ ਹੋਇਆ। ਉਨਾਂ ਦੱਸਿਆ ਕਿ ਫਗਵਾੜਾ ਦਾ ਰੇਲਵੇ ਪੁਲ, ਬੱਸ ਸਟੈਂਡ, ਹਸਪਤਾਲ, ਦਾਣਾ ਮੰਡੀ ਅਤੇ ਸਬਜੀ ਮੰਡੀ ਭਾਜਪਾ ਸਰਕਾਰ ਦੀ ਦੇਣ ਹਨ। ਸਾਬਕਾ ਐਸ ਸੀ ਕਮਿਸ਼ਨ ਦੇ ਚੇਅਰਮੈਨ ਦੱਸਿਆ ਕਿ ਮੇਰੇ ਵੱਲੋਂ ਬਤੌਰ ਕੇਂਦਰੀ ਮੰਤਰੀ ਵੀ ਫਗਵਾੜਾ ਲਈ ਕਈ ਵੱਡੇ ਕਾਰਜ ਕੀਤੇ ਗਏ ਹਨ, ਜਿਸ ਵਿਚ ਰੇਲਵੇ ਪਾਰਸਲ ਆਫਿਸ, ਪਾਸਪੋਰਟ ਆਫਿਸ, ਹਾਈਵੇ ਪਿਲਰਾਂ ਵਾਲਾ ਬਿ੍ਰਜ ਬਣਵਾ ਕੇ ਫਗਵਾੜਾ ਵਾਸੀਆਂ ਨੂੰ ਸੌਂਪਿਆ ਗਿਆ ਹੈ। ਸਾਂਪਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਤਰੀਕ ਨੂੰ ਉਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਤਾਂ ਜੋ ਫਗਵਾੜਾ ਸ਼ਹਿਰ ਦੇ ਵਿਕਾਸ ਦੇ ਕੰਮ ਲਗਾਤਾਰ ਜਾਰੀ ਰਹਿ ਸਕਣ ।