ਮਲੋਟ- 20 ਫਰਵਰੀ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਮਕਸਦ ਨਾਲ ਲੋਕਾਂ ਜਾਗਰੂਕ ਕਰਨ ਲਈ ਮਲੋਟ ਵਿਚ ਚੋਣ ਅਧਿਕਾਰੀ ਪ੍ਰਮੋਦ ਸਿੰਗਲਾ ਅਤੇ ਉਪ ਕਪਤਾਨ ਜਸਪਾਲ ਸਿੰਘ ਢਿਲੋਂ ਦੀ ਅਗਵਾਈ ਹੇਠ ਵਿਚ ਪੰਜਾਬ ਪੁਲਿਸ ਅਤੇ 6 ਬੀ ਐਸ ਐਫ , ਸੀ ਆਰ ਪੀ ਕੰਪਨੀ ਦੀਆਂ ਟੁਕੜੀਆਂ ਸਮੇਤ ਫਲੈਗ ਮਾਰਚ ਕੱਢਿਆ ਗਿਆ।
ਇਸ ਮੌਕੇ ਚੋਣ ਅਧਿਕਾਰੀ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਹ ਬਿਨਾ ਲਾਲਚ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਮਕਸਦ ਨਾਲ ਇਹ ਫਲੈਗ ਮਾਰਚ ਕੱਢਿਆ ਗਿਆ ਹੈ। ਇਹ ਸ਼ਹਿਰ ਦੇ ਨਾਲ ਨਾਲ ਪਿੰਡਾਂ ਵਿਚ ਵੀ ਜਾਵੇਗਾ । ਉਨ੍ਹਾਂ ਦਸਿਆ ਕਿ ਚੋਣ ਕਮਿਸ਼ਨ ਦੀਆ ਹਦਾਇਤਾਂ ਮੁਤਾਬਕ ਹਰ 18 ਸਾਲ ਤੋਂ ਉਪਰ ਵੋਟਰ ਜੋ ਪਹਿਲੀ ਵਾਰ ਵੋਟ ਪੋਲ ਕਰੇਗਾ ਉਸ ਨੂੰ ਇਕ ਗੁਲਾਬ ਦਾ ਫੁੱਲ ਅਤੇ ਇਕ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 7 ਮਾਰਡਨ ਬੂਥ ਬਨਾਏ ਗਏ ਹਨ, ਸਾਰੇ 190 ਪੋਲਿੰਗ ਬੂਥਾਂ ਉਪਰ ਕਰੋਨਾ ਮਹਾਮਾਰੀ ਦੀ ਗਾਈਡ ਲਾਈਨਸ ਨੂੰ ਦੇਖਦੇ ਹੋਏ ਸਾਰੇ ਪ੍ਰਬੰਧ ਕੀਤੇ ਗਏ ਹਨ ।