ਗੁਰਦਾਸਪੁਰ, 3 ਮਾਰਚ (ਅੰਸ਼ੂ ਸ਼ਰਮਾ) – ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪਿੰਡ ਹਯਾਤਨਗਰ ਦੀ ਕਮੇਟੀ ਦੇ ਪ੍ਰਧਾਨ ਸਰਦਾਰ ਅਮਰੀਕ ਸਿੰਘ ਉਸ ਵਕਤ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਵਿਦੇਸ਼ ਤੋਂ ਆਏ ਨੌਜਵਾਨ ਪੁੱਤਰ ਸੁਖਮਿੱਦਰ ਸਿੰਘ ਦਾ ਅਚਾਨਕ ਦਿਲ ਦਾ ਦੋਰਾ ਪੈਣ ਕਾਰਣ ਉਹਨਾਂ ਦਾ ਦੇਹਾਂਤ ਹੋ ਗਿਆ ਸੀ । ਉਨ੍ਹਾਂ ਦਾ ਭੋਗ 5/3/2022 ਨੂੰ ਪਿੰਡ ਹਯਾਤ ਨਗਰ ਵਿਖੇ ਉਹਨਾਂ ਦੇ ਗ੍ਰਹਿ ਵਿਖੇ ਹੈ ਆਪ ਸਭ ਨੂੰ ਬੇਨਤੀ ਹੈ ਕਿ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਾ ਦੀ 12ਵਜੇ ਦੁਪਹਿਰ ਕਿਰਪਾਲਤਾ ਕਰਨੀ ਜੀ । ਸੋ ਸਮੂਹ ਜਥੇਬੰਦੀਆਂ ਅਤੇ ਰਿਸਤੇਦਾਰ ਇਸ ਦੁੱਖ ਦੀ ਘੜੀ ਵਿਚ ਪਹੁੰਚਣ ਦੀ ਕ੍ਰਿਪਾਲਤਾ ਕਰਨ ਜੀ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜੋਨ ਬਾਬਾ ਮਸਤੂ ਦੇ ਅੰਦਰ ਆਉਦੇ ਸਾਰੇ ਪਿੰਡਾ ਦੀਆਂ ਇਕਾਇਆਂ ਨੇ ਅਮਰੀਕ ਸਿੰਘ ਅਤੇ ਕੁਲਜੀਤ ਸਿੰਘ ਨਾਲ ਦੁੱਖ ਸਾਝਾ ਕਰਨਾ ਹੈ