ਗੁਰਦਾਸਪੁਰ, 3 ਮਾਰਚ (ਅੰਸ਼ੂ ਸ਼ਰਮਾ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕਰਜ਼ਾਈ ਕਿਸਾਨ ਕੁਲਦੀਪ ਸਿੰਘ ਵਾਸੀ ਪਿੰਡ ਚੰਦਰਭਾਣ ਜੋ ਕਿ ਬੈਂਕ ਗੁਰਦਾਸਪੁਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਕੇ ਜੇਲ੍ਹ ਵਿੱਚ ਬੰਦ ਹੈ। ਜਿਸ14 ਲੱਖ ਰੁਪਏ ਦੇ ਕਰਜ਼ੇ ਦੇ ਇਵਜ ਵਿੱਚ ਬੈਂਕ ਕੋਲ ਕੋਲ ਕਿਸਾਨ ਦੀ ਸੱਤ ਏਕੜ ਜ਼ਮੀਨ ਰਹਿਣ ਵੀ ਹੈ। ਜ਼ਮੀਨ ਦੇ ਨਾਲ ਨਾਲ ਬੈਂਕ ਨੇ ਭੋਲੇ ਭਾਲੇ ਕਿਸਾਨ ਕੋਲੋਂ ਖਾਲੀ ਚੈਕਾਂ ਤੇ ਦਸਖਤ ਵੀ ਕਰਵਾ ਲਏ ਸਨ ਬੈਂਕ ਨੇ ਚਲਾਕੀ ਕਰਦਿਆ ਚੈਕਾਂ ਤੇ ਪੂਰੀ ਰਕਮ ਭਰਕੇ ਕੋਰਟ ਰਾਹੀਂ ਕਿਸਾਨ ਨੂੰ 2 ਸਾਲ ਦੀ ਸਜ਼ਾ ਕਰਵਾ ਦਿੱਤੀ ਹੈ ਜੋ ਕਿ ਕਿਸਾਨੀ ਕਰਜ਼ਾ ਐਕਟ ਦੀਆਂ ਧਾਰਾਵਾਂ ਦੇ ਬਿਲਕੁਲ ਉਲਟ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ 8 ਮਾਰਚ ਨੂੰ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪਿੰਡ ਚੀਮਾ ਖੁੱਡੀ ਦੇ ਗੁਰਦਵਾਰਾ ਸਾਹਿਬ ਵਿਖੇ ਸਵੇਰੇ 11 ਵਜੇ ਸੱਦ ਲਈ ਹੈ ਤਾਂ ਕਿ ਕਿਸਾਨ ਕੁਲਦੀਪ ਸਿੰਘ ਨੂੰ ਬੈਂਕ ਦੀ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਵਿੱਢ ਕੇ ਬਾਹਰ ਕਢਵਾਇਆ ਜਾ ਸਕੇ। ਸੂਬਾ ਆਗੂ ਨੇ ਹੋਰ ਕਿਹਾ ਕਿ ਭਾਖੜਾ,ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਹਰਿਆਣਾ ਦੀ ਮੈਬਰੀ ਕੇਂਦਰ ਸਰਕਾਰ ਵਲੋਂ ਖਤਮ ਕਰਨ ਦੇ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨਾਂ ਵਲੋਂ 5 ਮਾਰਚ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਵੀ ਫੂਕੇ ਜਾਣਗੇ।