ਗੁਰਦਾਸਪੁਰ, 3 ਮਾਰਚ (ਅੰਸ਼ੂ ਸ਼ਰਮਾ) – ਯੂਕਰੇਨ ਰੂਸ ਦੀ ਜੰਗ ਦੌਰਾਨ ਯੂਕਰੇਨ ਦੇ ਖ਼ਾਰਕੀਵ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਵਿਚੋਂ ਜਿਲੇ ਗੁਰਦਾਸਪੁਰ ਦੇ ਪਿੰਡ ਵਰਸੋਲਾਂ ਦੀ ਰਹਿਣ ਵਾਲੀ ਮੈਡੀਕਲ ਦੀ ਵਿਦਿਆਰਥਣ ਪੁਨੀਤ ਕੌਰ ਵਾਪਸ ਆਪਣੇ ਘਰ ਪੁਹੰਚੀ ,,,,ਭਾਰਤ ਸਰਕਾਰ ਦਾ ਕੀਤਾ ਧੰਨਵਾਦ ,,,ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ,,,,ਪੁਨੀਤ ਨੇ ਕਿਹਾ ਕਿ ਜੰਗ ਨੂੰ ਲੈਕੇ ਯੂਕਰੇਨ ਵਿੱਚ ਹਾਲਾਤ ਕਾਫੀ ਗੰਭੀਰ ਬਣੇ ਹੋਏ ਹਨ ਅਤੇ ਉਸਨੇ ਵੀ ਬਾਕੀ ਵਿਦਿਆਰਥੀਆਂ ਦੇ ਨਾਲ ਯੂਨੀਵਰਸਟੀ ਦੇ ਹੋਸਟਲ ਵਿੱਚ ਰਿਹ ਕੇ ਹੀ ਆਪਣੇ ਦਿਨ ਬਤੀਤ ਕੀਤੇ ਨਾਲ ਹੀ ਉਸਨੇ ਕਿਹਾ ਕਿ ਉਹ ਛੇ ਸਾਲ ਪਹਿਲਾ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਈ ਸੀ ਅਤੇ ਇਹ ਸਾਲ ਉਸਦੀ ਪੜ੍ਹਾਈ ਦਾ ਆਖਰੀ ਸਾਲ ਸੀ ਲੇਕਿਨ ਰੂਸ ਦੇ ਹਮਲੇ ਕਾਰਨ ਉਸਦੀ ਪੜਾਈ ਵੀ ਅਧੂਰੀ ਰਹਿ ਗਈ ,,,ਉਸਨੇ ਬਾਕੀ ਵਿਦਿਆਰਥੀਆਂ ਦੀ ਸਹੀ ਸਲਾਮਤ ਵਾਪਿਸ ਲਿਆਉਣ ਦੀ ਸਰਕਾਰ ਨੂੰ ਅਪੀਲ ਕੀਤੀ ਓਥੇ ਹੀ ਪੰਜਾਬ ਸਰਕਾਰ ਦੀ ਬੇਰੁਖੀ ਨੂੰ ਲੈਕੇ ਵੀ ਪੁਨੀਤ ਕੌਰ ਨੇ ਖੜੇ ਕੀਤੇ ਸਵਾਲ