ਗੁਰਦਾਸਪੁਰ , 3 ਮਾਰਚ ( ) ਸ੍ਰੀ ਮੁਕੇਸ਼ ਕੁਮਾਰ ਐਸ.ਪੀ.ਡੀ. ਦੇ ਪ੍ਰੈਸ ਨੁੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 22 ਫਰਵਰੀ, 2022 ਨੂੰ ਦੋਲਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਨੇਣੈਕੋਟ ਨੇ ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਹ ਗੈਸ ਏਜੰਸੀ ਕਾਹਨੂੰਵਾਨ ਵਿਖੇ ਬਤੌਰ ਗਡਾਉਨ ਕੀਪਰ ਨੋਕਰੀ ਕਰਦਾ ਹੈ । ਅੱਜ ਉਹ ਡਲੀਵਰ ਕੀਤੇ ਸਲੰਡਰ ਦੀ ਰਕਮ ਗੈਸ ਏਜੰਸੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਜਾ ਰਹੇ ਸੀ । ਸਮੇਂ ਕਰੀਬ 8-30 ਵਜੇ ਪੀ.ਐਮ. ਉਹ ਬਸੰਤਗੜ੍ਹ ਨਜ਼ਦੀਕ ਪੁੱਜਾ ਤਾਂ ਕਾਹਨੂੰਵਾਨ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਕਾਰ ਮੁਦਈ ਕੋਲ ਆ ਕੇ ਰੁਕੀ । ਜਿਸ ਵਿੱਚ 2/3 ਅਣਪਛਾਤੇ ਜਵਾਨਾਂ ਨੇ ਉੱਤਰ ਕੇ ਉਸ ਨੂੰ ਧੱਕਾ ਮਾਰ ਕੇ ਸਕੂਟਰ ਤੋਂ ਥੱਲੇ ਸੁੱਟ ਦਿੱਤਾ ਅਤੇ ਉਸ ਪਾਸੋਂ ਜਬਰਦਸਤੀ ਪੈਸਿਆਂ ਵਾਲਾ ਬੈਗ ਖੋਹ ਕੇ ਚੱਕ ਸਰੀਫ਼ ਸਾਈਡ ਨੂੰ ਭੱਜ ਗਏ । ਜੋ ਉਸ ਦੇ ਬੈਗ ਵਿੱਚ ਕਰੀਬ 2 ਲੱਖ 74 ਹਜ਼ਾਰ 5 ਸੌ 97 ਰੁਪਏ ਸੀ । ਜੋ ਦੋਲਤ ਸਿੰਘ ਦੇ ਉਪਰੋਕਤ ਬਿਆਨ ਤੇ ਮੁਕੱਦਮਾ ਨੰਬਰ 11 ਮਿਤੀ 22 ਫਰਵਰੀ, 2022 ਜੁਰਮ 379-ਬੀ ਭ.ਦ. ਥਾਣਾ ਕਾਹਨੂੰਵਾਨ ਦਰਜ ਕਰਕੇ ਐਸ.ਐਸ.ਪੀ. ਗੁਰਦਾਸਪੁਰ ਨੇ ਉਪਰੋਕਤ ਮੁਕੱਦਮ ਦੀ ਤਫਤੀਸ ਲਈ ਮੁਕੇਸ਼ ਕਮਾਰ ਐਸ.ਪੀ.ਡੀ ਨਿਗਰਾਨੀ ਹੇਠ ਸਪੈਸਲ ਜਾਂਚ ਟੀਮ ਵਿੱਚ ਡੀ.ਐਸ.ਪੀ. (ਰੂਰਲ) , ਐਸ.ਐਚ.ਓ. ਕਾਹਨੂੰਵਾਨ ਤੇ ਐਸ.ਐਓ.ਓ. ਭੈਣੀ ਮੀਆ ਖਾਂ ਦੀ ਅਗਵਾਈ ਹੇਠ ਤਾਇਨਾਤ ਕੀਤੀ । ਜੋ ਉਪਰੋਕਤ ਟੀਮ ਨੇ ਸਾਇਬਰ ਸੈਲ, ਕੰਪਿਊਟਰ ਸੈਲ ਤੇ ਦਫ਼ਤਰ ਐਸ.ਐਸ.ਪੀ. ਸਾਹਿਬ ਵਿਖੇ ਤਾਇਨਾਤ ਮਾਹਰਾਂ ਨੂੰ ਨਾਲ ਲੈ ਉਪਰੋਕਤ ਮੁਕੱਦਮਾ ਦੀ ਤਫਤੀਸ ਵਿਗਿਆਨਿਕ ਅਧਾਰ ਤੇ ਕੀਤੀ । ਦੌਰਾਨੇ ਤਫਤੀਸ ਸਾਹਮਣੇ ਆਇਆ ਕਿ ਉਪਰੋਕਤ ਘਟਨਾ ਦਾ ਸਰਗਨਾ ਪਰਮਿੰਦਰ ਸਿੰਘ ਪੁੱਤਰ ਲੱਖਵਿੰਦਰ ਸਿੰਘ ਵਾਸੀ ਦਸਮੇਸ ਨਗਰ ਥਾਣਾ ਸਿਵਲ ਲਾਇਨ ਬਟਾਲਾ ਜੋ ਕਿ ਪਹਿਲਾ ਇਸ ਗੈਸ ਏਜੰਸੀ ਵਿੱਚ ਕੰਮ ਕਰਦਾ ਰਿਹਾ । ਜਿਸਨੇ ਆਪਣੇ ਸਾਥੀਆ ਚਰਨਜੀਤ ਸਿੰਘ ਉਰਫ ਜੋਧਾ ਪੁੱਤਰ ਜੋਗਿੰਦਰ ਸਿੰਘ ਕੁਤਬੀ ਨੰਗਲ ਬਟਾਲਾ , ਮਨਵਿੰਦਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸੇਖਵਾ ਥਾਣਾ ਫਤਹਿਗੜ੍ਹ ਚੂੜੀਆ, ਅਰਸਦੀਪ ਸਿੰਘ ਉਰਫ ਅਰਸ ਪੁੱਤਰ ਬਲਰਾਜ ਫੈਜਲਾਬਾਦ ਥਾਣਾ ਕਿਲਾ ਲਾਲ ਸਿੰਘ, ਦਲਜਿੰਦਰ ਸਿੰਘ ਪੁੱਤਰ ਰੰਗਤ ਸਿੰਘ ਦਸਮੇਸ ਨਗਰ ਥਾਣਾ ਸਿਵਲ ਲਾਇਨ ਬਟਾਲਾ ਨਾਲ ਮਿਲਕੇ ਉਪਰੋਕਤ ਵਾਰਦਾਤ ਨੂੰ ਅੰਨਜਾਮ ਦਿੱਤਾ ਹੈ । ਜੋ ਸਪੈਸਲ ਜਾਂਚ ਟੀਮ ਨੇ ਉਪਰੋਕਤ 5 ਦੋਸੀਆ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਦੋਸੀਆ ਵਲੋਂ ਵਰਤੀ ਗਈ ਕਾਰ ਨੰਬਰ PB06-AQ- 5658 ਮਾਰਕਾ ਮਹਿੰਦਰਾ KUV-100 ਰੰਗ ਚਿੱਟਾ ਛੱਤ ਕਾਲੀ ਨੁੰ ਬਾਰਮਦ ਕਰ ਲਿਆ ਅਤੇ ਦੋਸੀਆਂ ਪਾਸੋਂ ਖੋਹ ਕੀਤੀ ਗਈ ਰਕਮ ਵਿੱਚੋਂ ਹੁਣ ਤੱਕ 64 ਹਜ਼ਾਰ 6 ਸੌ ਰੁਪਏ ਦੀ ਬ੍ਰਾਮਦਗੀ ਹੋ ਚੁੱਕੀ ਹੈ । ਦੋਸੀਆ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀਂ ਹੈ । ਜੋ ਦੌਰਾਨੇ ਪੁੱਛਗਿੱਤ ਬਾਕੀ ਰਕਮ ਵੀ ਬਾਰਮਦ ਕੀਤੀ ਜਾਵੇਗੀ ।