ਗੁਰਦਾਸਪੁਰ, 25 ਮਾਰਚ (ਅੰਸ਼ੂ ਸ਼ਰਮਾ ) – ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਵਲੋ ਅੱਜ ਰਾਣਾ ਬੁੱਟਰ ਮਿੱਲ ਅੱਗੇ ਗੰਨੇ ਦੀ ਲੇਟ ਅਦਾਇਗੀ ਨੂੰ ਲੈਕੇ ਪੱਕਾ ਧਰਨਾ ਸੁਰੂ ਕੀਤਾ ਗਿਆ।ਇਸ ਮੌਕੇ ਸੂਬਾ ਆਗੂ ਰਣਜੀਤ ਸਿੰਘ ਕਲੇਰ ਬਾਲਾ ,ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਨੇ ਦੱਸਿਆ ਕਿ ਰਾਣਾ ਬੁੱਟਰ ਗੰਨਾ ਮਿਲ ਵਲੋ ਕਿਸਾਨਾਂ ਦੀ ਅਦਾਇਗੀ 60 ਦਿਨ ਤੇ ਕਰ ਦਿੱਤੀ ਗਈ ਹੈ।ਕੇਨ ਐਕਟ ਤਹਿਤ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ 14 ਦਿਨ ਵਿਚ ਕਰਨੀ ਜਰੂਰੀ ਹੈ।ਅੱਜ ਜਿਲਾ ਗੁਰਦਾਸਪੁਰ ਦੇ 3 ਜੋਨ ਅੱਜ ਧਰਨੇ ਤੇ ਬੈਠੇ ਹਨ ਅਤੇ ਕੱਲ ਸਮੁੱਚਾ ਗੁਰਦਾਸਪੁਰ ਜਿਲਾ ਰਾਣਾ ਬੁੱਟਰ ਮਿੱਲ ਪੁੱਜੇਗਾ।ਇਸ ਮੌਕੇ ਜਦੋ ਕਿਸਾਨ ਗੰਨਾ ਮਿਲ ਦੇ ਗੇਟ ਅੱਗੇ ਪੁੱਜੇ ਤਾਂ ਮਿਲ ਮੁਲਾਜਮਾਂ ਵਲੋ ਕਿਸਾਨਾਂ ਨਾਲ ਧੱਕਾ ਕਰਨ ਦੀ ਕੋਸਿਸ ਕੀਤੀ ਗਏ ਜਿਸ ਉਪਰੰਤ ਕਿਸਾਨਾਂ ਵਲੋ ਗੰਨਾ ਮਿੱਲ ਦੇ ਗੇਟ ਅੱਗੇ ਹੀ ਟੈਂਟ ਦਰੀਆ ਲਗਾ ਕੇ ਮੋਰਚਾ ਸੁਰੂ ਕਰ ਦਿੱਤਾ ਗਿਆ ਹੈ।ਇਸ ਮੌਕੇ ਜਿਲਾ ਗੁਰਦਾਸਪੁਰ ਤੋ ਸੋਹਣ ਸਿੰਘ ਗਿੱਲ, ਹਰਦੀਪ ਸਿੰਘ ਫੋਜੀ,ਗੁਰਮੁਖ ਸਿੰਘ,ਗੁਰਪ੍ਰੀਤ ਨਾਨੋਵਾਲ, ਸਿੰਘ,ਹਰਭਜਨ ਸਿੰਘ,ਡਾਕਟਰ ਹਰਦੀਪ ਸਿੰਘ ਸੁਖਦੇਵ ਸਿੰਘ ਅੱਲੜ ਪਿੰਡੀ,,ਅਨੋਖ ਸਿੰਘ ਸੁਲਤਾਨੀ,ਬੀਬੀ ਦਵਿੰਦਰ ਕੌਰ,ਮਾਸਟਰ ਗੁਰਜੀਤ ਸਿੰਘ ,ਹਰਵਿੰਦਰ ਸਿੰਘ ਮਸਾਣੀਆਂ,ਰਣਬੀਰ ਸਿੰਘ ਡੁੱਗਰੀ,ਹਰਜੀਤ ਸਿੰਘ ਲੀਲ ਕਲਾਂ,ਅਤੇ ਹੋਰ ਵੱਡੀ ਗਿਣਤੀ ਵਿਚ ਕਿਸਾਨ ,ਮਜਦੂਰ ,ਬੀਬੀਆ ਮਿਲ ਵਿਚ ਹਾਜਿਰ ਹੋਏ।