ਗੁਰਦਾਸਪੁਰ, 30 ਅਪ੍ਰੈਲ (ਸ਼ਿਵਾ) – ਅੱਜ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਰਣਬੀਰ ਸਿੰਘ ਡੁਗਰੀ, ਸੁਖਦੇਵ ਸਿੰਘ ਅੱਲੜ ਪਿੰਡੀ ਦੀ ਅਗਵਾਈ ਹੇਠ ਕੀਤਾ ਗਿਆ ਗਠਨ।ਇਸ ਮੌਕੇ ਕਰਨੈਲ ਸਿੰਘ ਆਂਦੀ, ਸੁਖਵਿੰਦਰ ਸਿੰਘ ਅੱਲੜ ਪਿੰਡੀ ਨੇ ਦੱਸਿਆ ਕਿ ਜਥੇਬੰਦੀ ਦੇ ਵਿਧਾਨ ਅਨੁਸਾਰ ਨਵੀਂ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਜਿਸ ਵਿੱਚ ਬਲਦੇਵ ਸਿੰਘ ਪ੍ਰਧਾਨ , ਦਿਲਬਾਗ ਸਿੰਘ ਸਕੱਤਰ, ਗੁਰਮੇਜ ਸਿੰਘ ਖਜਾਨਚੀ,ਸੀਨੀਅਰ ਮੀਤ ਪ੍ਰਧਾਨ ਦਿਲਬਾਗ ਸਿੰਘ, ਮੀਤ ਪ੍ਰਧਾਨ ਜਸਬੀਰ ਸਿੰਘ , ਖਜਾਨਚੀ ਕਿਰਪਾਲ ਸਿੰਘ, ਪ੍ਰਬੋਧ ਚੰਦ ਮੀਤ ਖਜਾਨਚੀ ,ਜਥੇਬੰਦਕ ਸਕੱਤਰ ਬਚਨ ਸਿੰਘ ਨੂੰ ਚੁਣਿਆ ਗਿਆ।ਇਸ ਮੌਕੇ ਬੀਬੀਆ ਨੇ ਕਿਹਾ ਕਿ ਅਸੀਂ ਆਪਣੇ ਜੋਨ ਵਿਚ ਕਿਸਾਨ ਵੀਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸਾ ਵਿਚ ਹਿੱਸਾ ਪਾਵਾਗੀਆ। ਇਸ ਮੌਕੇ ਹਾਜ਼ਰ ਆਗੂ ਸਰਬਜੀਤ ਸਿੰਘ ਬਾਉਪੁਰ,ਕਰਨੈਲ ਸਿੰਘ ਮੱਲ੍ਹੀ, ਲਖਵਿੰਦਰ ਸਿੰਘ ਨੰਗਲ ਡਾਲਾਂ, ਨਰਿੰਦਰ ਸਿੰਘ ਆਲੀਨੰਗਲ, ਬਾਦ ਸਤਨਾਮ ਸਿੰਘ ਖਜਾਨਚੀ, ਹੀਰਾ ਸਿੰਘ, ਕੁਲਵੰਤ ਸਿੰਘ,ਬੀਬੀ ਪ੍ਰਕਾਸ਼ ਕੌਰ, ਬੀਬੀ ਸੋਨੀਆ ਆਦ ਹਾਜ਼ਰ ਸਨ।