ਸੁਜਾਨਪੁਰ , 19 ਮਈ (ਸਿਵਾ) : ਸਿਆਨੇ ਆਖਦੇ ਨੇ ਮਾ ਦੇ ਦੁੱਧ ਦਾ ਕੋਈ ਮੁੱਲ ਨਹੀ ਮੋੜ ਸਕਦਾ | ਪਰ ਸੁਜਾਨਪੁਰ ਦੇ ਨਾਲ ਲੱਗਦੇ ਇਕ ਪਿੰਡ ਵਿਚ ਮਾਂ-ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਪਿੰਡ ਵਿਚ ਇਕ ਕਲਯੁਗੀ ਸਾਬਕਾ ਫੋਜੀ ਪੁੱਤ ਨੇ ਆਪਣੀ ਮਾਂ ਨਾਲ ਜਬਰ- ਜਨਾਹ ਕਰਕੇ ਮਾ ਪੁੱਤ ਦੇ ਪਵਿੱਤਰ ਰਿਸਤੇ ਨੂੰ ਦਾਗ ਲੱਗਾ ਦਿੱਤਾ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸੀ ਸਾਬਕਾ ਫੋਜੀ ਪੁੱਤਰ ਅਵਤਾਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਪੀੜਤਾ ਬਜੁਰਗ ਮਾਤਾ (75) ਨੇ ਦੱਸਿਆ ਕਿ ਰਾਤ ਸਮੇਂ ਉਹ ਆਪਣੇ ਘਰ ਵਿਚ ਸੁੱਤੀ ਹੋਈ ਸੀ ਅਤੇ ਦੇਰ ਉਸ ਦਾ ਪੁੱਤਰ ਅਵਤਾਰ ਸਿੰਘ ਨਸ਼ੇ ਵਿਚ ਉਸ ਦੇ ਕਮਰੇ ਵਿਚ ਕੁੰਡੀ ਤੋੜ ਕੇ ਦਾਖਲ ਹੋ ਗਿਆ ਅਤੇ ਜ਼ਬਰਦਸਤੀ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਮਾ ਨੇ ਨਗਨ ਅਵਸਧਾ ਵਿੱਚ ਦੋਸੀ ਤੋ ਅਾਪਣਾ ਬਚਾਵ ਕਰਦੇ ਹੋਏ ਭੱਜ ਕੇ ਗੁਆਡੀਆ ਵਿਚ ਕਿਸੇ ਘਰ ਗਈ ਜਿਥੇ ੳੁਨਾ ਬਜੁਰਗ ਮਾਤਾ ਨੂੰ ਕੱਪੜੇ ਅਾਦਿ ਪਹਣਾਏ ਅਤੇ ਪੁਲਸ ਨੂੰ ਸੂਚਨਾ ਕੀਤੀ । ਇਸ ਦੇ ਚੱਲਦੇ ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ ਮੁਲਜ਼ਮ ਅਵਤਾਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸੀ ਨੂੰ ਗਿ੍ਰਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਕਿ ਕਹਿਣਾ ਹੈ ਪੁਲਸ ਅਧਿਕਾਰੀ ਦਾ
ਜਦ ਇਸ ਸਬੰਧੀ ਡੀ. ਐੱਸ. ਪੀ. ਮੰਗਲ ਸਿੰਘ ਨਾਲ ਗੱਲਬਾਤ ਕੀਤੀ ਤਾ ੳੁਨਾ ਨੇ ਦੱਸਿਆ ਕਿ ਪੁਲਸ ਵਲੋਂ ਜਾਂਚ ਦੇ ਨਾਲ-ਨਾਲ ਤੁਰੰਤ ਚੁਸਤੀ ਦਿਖਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।