Corona virus : ਪੰਜਾਬ ਵਿੱਚ ਕਰੋਨਾ ਦੀ ਰਫ਼ਤਾਰ ਮੁੜ ਤੋਂ ਤੇਜ਼ ਹੋਣੀ ਸ਼ੁਰੂ ਹੋ ਗਈ ਹੈ । ਲਗਾਤਾਰ ਤੀਜੇ ਦਿਨ 24 ਘੰਟਿਆਂ ਦੌਰਾਨ 200 ਤੋਂ ਵੱਧ ਮਰੀਜ਼ ਮਿਲੇ ਹਨ। ਇਸ ਦੌਰਾਨ ਜਲੰਧਰ ਵਿੱਚ ਇੱਕ ਮਰੀਜ ਦੀ ਮੌਤ ਹੋ ਗਈ ਹੈ। ਸੂਬੇ ਵਿਚ 1121ਐਕਟਿਵ ਕੇਸ ਹਨ । ਮੋਹਾਲੀ ਵਿਚ 65 ਨਵੇਂ ਮਰੀਜ਼ ਮਿਲੇ ਹਨ । 10.33% ਦਰ ਨਾਲ ਮੁਹਾਲੀ ਵਿੱਚ ਹੀ ਸਭ ਤੋਂ ਵੱਧ 349 ਐਕਟਿਵ ਕੇਸ ਹਨ । ਲੁਧਿਆਣਾ ਜ਼ਿਲਾ ਦੂਜੇ ਨੰਬਰ ਤੇ ਹੈ ਜਿੱਥੇ 33 ਮਰੀਜ਼ ਪਾਏ ਗਏ ਹਨ। ਬਠਿੰਡਾ ਵਿਚ 20 ਨਵੇਂ ਮਰੀਜ਼ ਅਤੇ ਪਟਿਆਲਾ ਵਿੱਚ 16 ਨਵੇਂ ਮਰੀਜ਼ ਮਿਲੇ ਹਨ।