ਗੁਰਦਾਸਪੁਰ, 9 ਜੁਲਾਈ (ਸ਼ਿਵਾ) – ਅੱਜ ਗੁਰਦਾਸਪੁਰ ਦੇ ਜਨਤਕ ਸਥਾਨ ਫਿਸ਼ ਪਾਰਕ ਤੋ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਪੀੜਿਤ ਵਿਅਕਤੀ ਰਾਕੇਸ਼ ਕੁਮਾਰ ਸਪੁੱਤਰ ਸੁੱਖ ਲਾਲ ਵਾਸੀ ਪਿੰਡ ਕੌਂਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਜ ਕਰੀਬ ਤਿੰਨ ਕੁ ਵਜੇ ਬਾਅਦ ਦੁਪਹਿਰ ਆਪਣਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰ PB 06 U2030
ਨੂੰ ਫਿਸ਼ ਪਾਰਕ ਦੇ ਬਾਹਰ ਖੜ੍ਹਾ ਕਰ ਕੇ ਪਾਰਕ ਵਿੱਚ ਚਲਾ ਗਿਆ।ਜਦੋਂ ਕਰੀਬ ਅੱਧੇ ਘੰਟੇ ਬਾਅਦ 3.30 ਵਜੇ ਜਦੋਂ ਉਹ ਆਪਣੇ ਮੋਟਰਸਾਈਕਲ ਵੱਲ ਗਿਆ ਤਾਂ ਜਿਸ ਜਗ੍ਹਾ ਤੇ ਉਸ ਨੇ ਮੋਟਰਸਾਈਕਲ ਖੜ੍ਹਾ ਕੀਤਾ ਸੀ ਉੱਥੇ ਉਸ ਨੂੰ ਮੋਟਰਸਾਈਕਲ ਨਹੀਂ ਮਿਲਿਆ ।ਚਿੰਤਾ ਵਿੱਚ ਉਸ ਨੇ ਇੱਧਰ ਉੱਧਰ ਦੇਖਿਆ ਪਰ ਮੋਟਰਸਾਈਕਲ ਨਹੀ ਮਿਲਿਆ ਉਸ ਨੇ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਇਹ ਖੇਤਰ ਮਾਨਯੋਗ ਜਿਲ੍ਹਾ ਅਧੀਕਾਰੀ ਦੀ ਰਿਹਾਇਸ਼ ਦੇ ਆਸ ਪਾਸ ਹੈ ਤੇ ਉੱਥੇ ਸੀ ਸੀ ਟੀ ਵੀ ਕੈਮਰਿਆਂ ਦਾ ਵੀ ਕੋਈ ਪ੍ਰਬੰਧ ਨਹੀ ਹੈ ।ਜੇਕਰ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਤਾਂ ਉਸ ਦੇ ਮੋਟਰਸਾਈਕਲ ਚੋਰੀ ਕਰਨ ਵਾਲਿਆਂ ਦਾ ਖੁਰਾ ਖੋਜ ਲਗਾਇਆ ਜਾ ਸਕਦਾ ਸੀ।ਉਕਤ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਜਲਦੀ ਫੜਨ ਦੀ ਮੰਗ ਕੀਤੀ ਹੈ ।