ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੀ ਪਿੰਡ ਚਾਵਾ ਵਿਖੇ ਹੋਈ ਮੀਟਿੰਗ,ਜੋਨ ਦੀ ਚੋਣ ਸੰਬਧੀ ਅਹਿਮ ਵਿਚਾਰ ਵਟਾਂਦਰਾ।
ਗੁਰਦਾਸਪੁਰ (ਸੁਖਨਾਮ ਸਿੰਘ, ਜਤਿੰਦਰ ਸੋਢੀ )ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਸ਼ਹੀਦ ਬੀਬੀ ਸੁੰਦਰੀ ਜੀ ਦੀ ਅਹਿਮ ਮੀਟਿੰਗ ਪਿੰਡ ਚਾਵਾ ਦੇ ਗੁਰਦਵਾਰਾ ਸਾਹਿਬ ਵਿੱਚ ਹੋਈ,ਇਸ ਮੌਕੇ 23 ਪਿੰਡਾਂ ਦੇ ਆਗੂਆ ਨੇ ਮੀਟਿੰਗ ਵਿੱਚ ਹਾਜ਼ਰੀ ਭਰੀ।ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖ਼ਾਨਪੁਰ ਦੀ ਅਗਵਾਈ ਹੇਠ ਹੋਈ।ਇਸ ਮੌਕੇ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਨੇ ਕਿਹਾ ਜੋਨ ਦੀ ਕੋਰ ਕਮੇਟੀ ਚੋਣ,17, ਤਰੀਕ ਨੂੰ 11ਵਜੇ ਹੋਵੇਗੀ।ਇਹ ਚੋਣ ਸੂਬਾ ਆਗੂਆ ਅਤੇ ਜ਼ਿਲ੍ਹਾ ਆਗੂਆਂ ਦੀ ਨਿਗਰਾਨੀ ਹੇਠ ਹੋਵੇਗੀ।ਇਸ ਮੌਕੇ ਕਿਸਾਨ ਆਗੂਆ ਵਲੋਂ ਵੱਖ ਵੱਖ ਪਿੰਡਾਂ ਦੇ ਆਗੂਆ ਨੂੰ ਅਪੀਲ ਕੀਤੀ ਕਿ 17 ਤਰੀਕ ਨੂੰ 11 ਵਜੇ ਪਿੰਡ ਚਾਵਾ ਵਿਖੇ ਵੱਡੀ ਗਿਣਤੀ ਵਿੱਚ ਕਿਸਾਨ ਪੁੱਜਣ ਅਤੇ ਨਵੇਂ ਜੋਨ ਦੀ ਚੋਣ ਕਰਕੇ ਕਿਸਾਨਾਂ ਮਜ਼ਦੂਰਾ ਦੇ ਮਸਲੇ ਹੱਲ ਕੀਤੇ ਜਾਣ।ਇਸ ਮੌਕੇ ਕਾਰਜਕਾਰੀ ਪ੍ਰਧਾਨ ਸੁਖਜਿੰਦਰ ਸਿੰਘ ਗਹੋਤ ਡਾਕਟਰ ਦਲਜੀਤ ਸਿੰਘ ਰਣਜੀਤ ਸਿੰਘ ਦਿਲਬਾਗ ਸਿੰਘ ਦਾਰਾ ਪੁਰ ਦਿਲਬਾਗ ਸਿੰਘ ਨਵਾਂ ਸਹਾਲਾ,ਸਤਨਾਮ ਸਿੰਘ ਮੀਲਮਾਂ, ਸੋਹਨ ਸਿੰਘ ਚਾਵਾ ਸੁਖਵਿੰਦਰ ਸਿੰਘ ਗੁਨੋਪੂਰ ਭਜਨ ਸਿੰਘ ਬਲਵਿੰਦਰ ਸਿੰਘ ਲੰਬੜਦਾਰ ਮਲਕੀਤ ਸਿੰਘ ਲੰਬੜਦਾਰ ਬਿਕਰਮਜੀਤ ਸਿੰਘ ਹਰਜਿੰਦਰ ਸਿੰਘ ਕੁਲਵਿੰਦਰ ਸਿੰਘ ਗੁਰਨਾਮ ਸਿੰਘ ਮੱਖਣ ਸਿੰਘ ਬਲਜੀਤ ਸਿੰਘ ਕੋਟਲੀ ਨਵੀਂ ਬਾਦੀ ਬਲਦੇਵ ਸਿੰਘ ਚਰਨਜੀਤ ਸਿੰਘ ਗੁਰਬਚਨ ਸਿੰਘ ਲਖਵਿੰਦਰ ਸਿੰਘ ਭੂੱਲੇ ਚੱਕ ਪਰਮਜੀਤ ਸਿੰਘ ਰਾਜਕੁਮਾਰ ਬਲਵੀਰ ਸਿੰਘ ਚੁਹੜਪੂਰ ਜਗੀਰ ਸਿੰਘ ਗਹੋਤ ਗੁਰਦਿੱਤ ਸਿੰਘ ਸਤਵਿੰਦਰ ਸਿੰਘ ਸੈਦੋਵਾਲ ਖੁਰਦ ਜੇਈ ਦਰਸ਼ਨ ਸਿੰਘ ਆਦਿ ਆਗੂ ਹਾਜਰ ਹੋਏ।