ਗੀਤਕਾਰ ਗੋਰਾ ਢੇਸੀ, ਸੁੱਖਾ ਜੌਹਲ ਹਰਦੋਸ਼ੇਖ , ਦਵਿੰਦਰ ਸੈਫਾਬਾਦ ਦੇ ਲਿਖੇ
ਪੱਤਰਕਾਰ ਸੁਸ਼ੀਲ ਕੁਮਾਰ ਬਰਨਾਲਾ-:
ਪੰਜਾਬੀ ਸੰਗੀਤ ਇੰਡਸਟਰੀ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਗਾਇਕੀ ਰਾਹੀਂ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਚਾਰ ਵੱਖ ਵੱਖ ਧਾਰਮਿਕ ਗੀਤਾ ਨਾਲ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ। ਇਸ ਸਬੰਧੀ ਲੋਕ ਗਾਇਕ ਸੁਖਵਿੰਦਰ ਪੰਛੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਗੀਤਾ ਦੇ ਗੀਤਕਾਰ ਗੋਰਾ ਢੇਸੀ, ਸੁੱਖਾ ਜੌਹਲ ਹਰਦੋਸ਼ੇਖ ,ਦਵਿੰਦਰ ਸੈਫਾਬਾਦ , ਮਿਊਜ਼ਿਕ ਡਾਇਰੈਕਟਰ ਹਰੀ ਅਮਿਤ, ਜੋ ਵੀ ਚੰਡੀਗੜ੍ਹ, ਹਿਤੈਸ ਪਗਾਨੀ ਮੁਬੰਈ ,ਵੀਡਿਓ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਹੈ ।ਇਹਨਾਂ ਚਾਰਾ ਗੀਤਾ ਦਾ ਫਿਲਮਾਂਕਣ ਬਿੱਟੂ ਮਾਨ ਫ਼ਿਲਮਜ਼ ਵੱਲੋ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਕੀਤਾ ਜਾਵੇਗਾ ਅਤੇ ਇਹ ਗੀਤ ਸੋਸ਼ਲ ਸਾਈਟਾਂ ਯੂ ਟਿਊਬ ਤੇ ਵੱਖ ਵੱਖ ਚੈਨਲਾਂ ਤੇ ਰਿਲੀਜ਼ ਕੀਤਾ ਜਾਵੇਗਾ। ਇਸ ਸਬੰਧੀ ਲੋਕ ਗਾਇਕ ਸੁਖਵਿੰਦਰ ਪੰਛੀ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਗੀਤਾ ਨੂੰ ਰਿਲੀਜ਼ ਹੋਣ ਤੇ ਸੰਗਤਾਂ ਵੱਲੋਂ ਭਰਵਾਂ ਪਿਆਰ ਮਿਲੇਗਾ ।