ਗੁਰਦਾਸਪੁਰ,19 ਜੂਨ (ਸ਼ਿਵਾ)- ਅਕਸ਼ਰ ਹੀ ਬੱਚੇ ਖੇਡਣ ਅਤੇ ਮਸ਼ਤੀ ਦੇ ਸ਼ੋਕਿਨ ਹੁੰਦੇ ਹਨ ਪਰ ਇਹ ਮਸ਼ਤੀ ਕਈ ਵਾਰ ਮੌਤ ਦਾ ਕਾਰਨ ਵੀ ਬਣ ਜਾਦੀ ਹੈ ਅਜਿਹਾ ਹੀ ਇਕ ਮਾਮਲਾ ਜ਼ਿਲਾ ਗੁਰਦਾਸਪੁਰ ’ਚ ਸਾਮਣੇ ਆਇਆ ਜਦ ਝੂਟਾ ਲੈਣ ਲਈ ਟ੍ਰੈਕਟਰ-ਟਰਾਲੀ ਤੇ ਬੈਠਾ ਤਾਂ ਬੱਚਾ ਟ੍ਰੈਕਟਰ-ਟਰਾਲੀ ਤੋਂ ਹੇਠਾ ਡਿੱਗ ਗਿਆ ਅਤੇ ਟ੍ਰੈਕਟਰ-ਟਰਾਲੀ ਦੇ ਟਾਈਰ ਹੇਠਾਂ ਆ ਕੇ ਬੱਚੇ ਦੀ ਮੌਤ ਹੋ ਗਈ।
ਸਿਵਲ ਹਸਪਤਾਲ ਵਿਖੇ ਬੱਚੇ ਨੂੰ ਇਲਾਜ ਦੇ ਲਈ ਲੈ ਕੇ ਪਹੁੰਚੇ ਬੱਚੇ ਦੇ ਤਾਏ ਬੂਟਾ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਰਾਜਾ 9 ਸਾਲਾ ਪੁੱਤਰ ਯੋਧਾ ਨਿਵਾਸੀ ਪਿੰਡ ਆਲੀ ਨੰਗਲ ਅੱਜ ਜਦ ਸਵੇਰੇ ਪਿੰਡ ਵਿਚ ਹੀ ਖੇਡ ਰਿਹਾ ਸੀ ਤਾਂ ਪਿੰਡ ਵਿਚੋ ਰੇਤਾ ਬੱਜਰੀ ਦੀ ਟ੍ਰੈਕਟਰ-ਟਰਾਲੀ ਨਿਕਲ ਰਹੀ ਸੀ ਅਤੇ ਉਨ੍ਹਾਂ ਦਾ ਬੇਟਾ ਝੂਟਾ ਲੈਣ ਲਈ ਟ੍ਰੈਕਟਰ-ਟਰਾਲੀ ਤੇ ਬੈਠ ਗਿਆ ਤਾਂ ਕੁੱਝ ਦੁਰੀ ਤੇ ਜਾਂ ਕੇ ਉਹ ਟ੍ਰੈਕਟਰ-ਟਰਾਲੀ ਤੋਂ ਹੇਠਾ ਡਿੱਗ ਗਿਆ ਅਤੇ ਟ੍ਰੈਕਟਰ-ਟਰਾਲੀ ਦਾ ਟਾਈਰ ਉਸ ਦੇ ਉਪਰ ਤੋਂ ਲੰਘ ਗਿਆ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਿਕਰਯੋਗ ਹੈ ਕਿ ਬੱਚੇ ਦੀ ਮੌਤ ਕਾਰਨ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।